ਸਰਕਾਰੀ ਸਕੂਲ ਦੀ ਅਧਿਆਪਕਾ ਨੇ ਪ੍ਰਿੰਸੀਪਲ ਨੂੰ ਜੜਿਆ ਥੱਪੜ, ਸਸਪੈੰਡ


ਲੁਧਿਆਣਾ 03 ਅਕਤੂਬਰ () ਸਕੂਲਾਂ'ਚ ਅਧਿਆਪਕਾਂ ਵੱਲੋਂ ਬੱਚਿਆਂ ਦੇ ਥੱਪੜ ਮਾਰੇ ਜਾਣ ਦੇ ਮਾਮਲੇ ਆਮ ਕਰ ਕੇ ਸੁਣਨ ਨੂੰ ਮਿਲਦੇ ਸਨ ਪਰ ਹੁਣ ਅਧਿਆਪਕਾਂ ਵਲੋਂ ਹੀ  ਆਪਸ ਵਿੱਚ ਉਲਝਣ ਅਤੇ ਹੱਥੋਪਾਈ ਕਰਨ ਦੀਆਂ ਖ਼ਬਰਾਂ ਆ ਰਹਿਆਂ ਹਨ। ਤਾਜਾ ਮਾਮਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਮੀ, ਜ਼ਿਲ੍ਹਾ ਲੁਧਿਆਣਾ  ਵਿਚ ਸਾਹਮਣੇ ਆਇਆ ਹੈ, ਜਿਥੋਂ ਦੀ ਕੰਪਿਊਟਰ ਅਧਿਆਪਕਾ ਨੇ ਕਿਸੇ ਗੱਲ ਨੂੰ ਲੈ ਕੇ ਪ੍ਰਿੰਸੀਪਲ ਨਾਲ ਹੋਈ ਤਕਰਾਰ ਤੋਂ ਬਾਅਦ ਉਸ ਨੂੰ ਥੱਪੜ ਜੜ ਦਿੱਤਾ। 


ਮਾਮਲੇ ਦੀ ਗੂੰਜ ਸਿੱਖਿਆ ਵਿਭਾਗ ਤੱਕ ਪੁਜੀ

ਸਾਰਾ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਉਪਰੰਤ ਇਸਦੀ ਗੂੰਜ ਸਿੱਖਿਆ ਵਿਭਾਗ ਤੱਕ ਪੁੱਜ ਗਈ, ਜਿਸ ਤੋਂ ਬਾਅਦ ਡੀ. ਪੀ. ਆਈ. ਨੇ ਸਖਤ ਐਕਸ਼ਨ ਲੈਂਦੇ ਹੋਏ ਕੰਪਿਊਟਰ ਅਧਿਆਪਕਾ ਨੂੰ ਸਸਪੈਂਡ ਕਰਨ ਦੇ ਨਾਲ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। 



ਉਕਤ ਪੂਰੀ ਕਾਰਵਾਈ ਪ੍ਰਿੰਸੀਪਲ ਦੀ ਸ਼ਿਕਾਇਤ ਤੇ ਕੀਤੀ ਗਈ ਹੈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋਈ। 


ਕੀ ਹੈ ਮਾਮਲਾ? 

  ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਪ੍ਰਿੰਸੀਪਲ ਵੱਲੋਂ ਕਿਸੇ ਕੰਮ ਦੇ   ਸਿਲਸਿਲੇ 'ਚ ਕੰਪਿਊਟਰ ਅਧਿਆਪਕਾ  ਨੂੰ ਰੋਕਿਆ ਗਿਆ   ਜਿਸਤੋਂ ਬਾਅਦ ਕੰਪਿਊਟਰ ਅਧਿਆਪਕਾ ਗੁੱਸੇ ਚ ਆ ਗਈ ਅਤੇ ਪ੍ਰਿੰਸੀਪਲ ਨੂੰ ਥੱਪੜ ਜੜ ਦਿੱਤਾ।



👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 




ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 



ਵਿਭਾਗ ਵਲੋਂ ਦੋਸ਼ ਸੂਚੀ ਜਾਰੀ ਅਤੇ ਕੀਤਾ ਸਸਪੈੈੰਡ

ਵਿਭਾਗ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ 'ਚ ਅਧਿਆਪਕਾ ‘ਤੇ ਪ੍ਰਿੰਸੀਪਲ ਨੂੰ ਥੱਪੜ ਮਾਰਨ ਦਾ ਵੀ ਦੋਸ਼ ਹੈ। ਵਿਭਾਗ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਮੁਤਾਬਕ ਉਕਤ ਘਟਨਾ ਦੌਰਾਨ ਕੰਪਿਊਟਰ ਅਧਿਆਪਕਾ ਨੂੰ  ਸਕੂਲ ਦੇ  ਅਧਿਆਪਕਾਂ  ਵਲੋਂ   ਰੋਕੇ ਜਾਣ 'ਤੇ ਉਸ ਨੇ ਸਕੂਲ ਸਟਾਫ ਦੇ ਨਾਲ ਵੀ ਬੁਰਾ ਸਲੂਕ ਅਤੇ ਗਾਲੀ-ਗਲੋਚ ਕੀਤਾ, ਜਿਸ ਕਾਰਨ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਸ ਨੂੰ ਕਾਰਨ ਦੱਸੋ ਨੋਟਿਸ਼ ਜਾਰੀ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਸਪੈਂਸ਼ਨ ਪੀਰੀਅਡ ਦੌਰਾਨ ਕੰਪਿਊਟਰ ਅਧਿਆਪਕਾ ਦਾ ਹੈੱਡ ਕੁਆਰਟਰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਤਰਨਤਾਰਨ ਨਿਰਧਾਰਤ ਕੀਤਾ ਗਿਆ ਹੈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends